Jalandhar, January 27, 2023
ਸ਼੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐਸ਼ , ਮਾਣਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਜੀ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ PPS ਡੀ.ਸੀ.ਪੀ ਇੰਨਵੈਸਟੀਗੇਸ਼ਨ ਜਲੰਧਰ, ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਜਲੰਧਰ ਅਤੇ ਸ੍ਰੀ ਪਰਮਜੀਤ ਸਿੰਘ PPS ਏ.ਸੀ.ਪੀ. ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਸਬ ਇੰਸਪੈਕਟਰ ਸੁਰਜੀਤ ਸਿੰਘ ਜੌੜਾ ਇੰਚਾਰਜ ਪੀ.ਓ ਸਟਾਫ ਜਲੰਧਰ ਵਲੋਂ ਸਮੇਤ ਸਟਾਫ ਮੁੱਕਦਮਾ ਨੰਬਰ 58 ਮਿਤੀ 03-04- 2020 ਜੁਰਮ 188,269 ਭ.ਦ. ਥਾਣਾ ਭਾਰਗੋ ਕੈਂਪ ਜਲੰਧਰ ਵਿੱਚ ਦੋਸ਼ੀ ਸਰਬਜੀਤ ਸਿੰਘ @ ਲਵਲੀ ਪੁੱਤਰ ਲਾਭ ਸਿੰਘ ਵਾਸੀ ਮਕਾਨ ਨੰਬਰ 05 ਲਸੂੜੀ ਮੁਹੱਲਾ ਜਲੰਧਰ ਜਿਸ ਨੂੰ ਮਾਣਯੋਗ ਅਦਾਲਤ ਵੱਲੋਂ ਮਿਤੀ 17-01-2023 ਨੂੰ 299 ਸੀ.ਆਰ.ਪੀ.ਸੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਨੂੰ ਮੁਖਬਰ ਖਾਸ ਦੀ ਇਤਲਾਹ ਪਰ ਇਸ ਦੇ ਘਰੋਂ ਕਾਬੂ ਕੀਤਾ ਗਿਆ ਹੈ।
ਗ੍ਰਿਫਤਾਰ ਸਦਾ ਭਗੋੜੇ ਦੋਸ਼ੀ ਦਾ ਨਾਮ ਅਤੇ ਪਤਾ:- 1. ਸਰਬਜੀਤ ਸਿੰਘ @ ਲਵਲੀ ਪੁੱਤਰ ਲਾਭ ਸਿੰਘ ਵਾਸੀ ਮਕਾਨ ਨੰਬਰ 05 ਲਸੂੜੀ ਮੁਹੱਲਾ ਜਲੰਧਰ ।
2025. All Rights Reserved